ਪੰਜਾਬੀ – Punjabi

DSHS ਤੁਹਾਡੀ ਤਰਜੀਹੀ ਭਾਸ਼ਾ ਵਿੱਚ ਸੇਵਾਵਾਂ ਦਿੰਦੀ ਹੈ। ਸਾਡੇ ਵਲੋਂ ਮੁਹੱਈਆ ਕਰਾਈਆਂ ਜਾਂਦੀਆਂ ਸੇਵਾਵਾਂ ਦੀਆਂ ਕਿਸਮਾਂ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਅਤੇ ਸ਼ਾਮੀਂ 5 ਵਜੇ ਵਿਚਕਾਰ 800-737-0617 'ਤੇ ਕਾੱਲ ਕਰੋ।

ਜੇ ਤੁਹਾਡੀ ਰਿਕਾੱਰਡਿੰਗ ਤੱਕ ਪਹੁੰਚ ਹੈ, ਤਾਂ ਕਿਰਪਾ ਕਰਕੇ ਆਪਣੇ ਫੋਨ ਨੰਬਰ ਅਤੇ ਤੁਹਾਡੇ ਵਲੋਂ ਬੋਲੀ ਜਾਣ ਵਾਲ਼ੀ ਭਾਸ਼ਾ ਵਾਲ਼ਾ ਇੱਕ ਸੁਨੇਹਾ ਛੱਡੋ ਅਤੇ ਅਸੀਂ ਲਾਈਨ 'ਤੇ ਇੱਕ ਦੁਭਾਸ਼ੀਏ ਨਾਲ ਤੁਹਾਨੂੰ ਵਾਪਸੀ ਕਾੱਲ ਕਰਾਂਗੇ। ਬੋਲ਼ਿਆਂ, ਉੱਚਾ ਸੁਣਨ ਵਾਲਿਆਂ, ਬੋਲ਼ੇ-ਨੇਤਰਹੀਣ ਅਤੇ ਬੋਲਣ ਵਿੱਚ ਦਿੱਕਤ ਵਾਲੇ ਕਲਾਇੰਟਾਂ ਜਾਂ ਵਿਅਕਤੀਆਂ ਲਈ, ਕਿਰਪਾ ਕਰਕੇ ਆਪਣੇ ਤਰਜੀਹੀ ਰਿਲੇ ਪ੍ਰੋਵਾਈਡਰ ਰਾਹੀਂ 360-111-2222 'ਤੇ ਸਾਡੇ ਨਾਲ ਸੰਪਰਕ ਕਰੋ।

DSHS ਕਿਸ ਕਿਸਮ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ?

  • ਭੋਜਨ, ਨਗਦੀ, ਹਾਉਸਿੰਗ ਅਤੇ ਮੈਡੀਕਲ ਲਾਭ: 877-501-2233
  • ਬਾਲ-ਸਹਾਇਤਾ: 800-442-5437
  • ਬਾਲਗ਼ ਸੰਭਾਲ: 877-734-6277
  • ਬਾਲਗ਼ ਦੀ ਰਾਖੀ: 866-363-4276
  • ਅਸਮਰੱਥਾ (ਅਪੰਗਤਾ) ਸਹਾਇਤਾ: 800-248-0949
  • ਕਿੱਤਾਮੁਖੀ ਮੁੜ-ਵਸੇਬਾ: 800-637-5627

ਤੁਹਾਨੂੰ ਆਪਣੇ ਲਈ ਲੋੜੀਂਦੀਆਂ ਸੇਵਾਵਾਂ ਲੈਣ ਨੂੰ ਯਕੀਨੀ ਬਣਾਉਣ ਲਈ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ, ਦਸਤਾਵੇਜ਼ ਅਨੁਵਾਦ ਕਰਾਉਣ, ਵੱਡੇ ਅੱਖਰਾਂ ਜਾਂ ਬ੍ਰੇਲ ਵਿੱਚ ਦਸਤਾਵੇਜ਼ ਮੁਹੱਈਆ ਕਰਨ, ਲਿਖਤੀ ਸਮਗ੍ਰੀ ਦੇ ਆੱਡੀਓ ਰੂਪ ਅਤੇ ਹੋਰ ਬਹੁਤ ਕੁਝ ਮੁਹੱਈਆ ਕਰਾਉਣ ਲਈ ਆਪਣੀ ਮਦਦ ਵਾਸਤੇ ਦੁਭਾਸ਼ੀਆਂ ਦਾ ਇੰਤਜ਼ਾਮ ਕਰਾਂਗੇ।

 

ਦੀਵਾਨੀ ਹੱਕਾਂ ਬਾਰੇ ਕਾਨੂੰਨ ਦਾ ਟਾਈਟਲ VI DSHS ਨੂੰ ਬੰਸ, ਰੰਗ ਜਾਂ ਨਸਲੀ ਮੂਲ ਦੇ ਅਧਾਰ 'ਤੇ ਪੱਖਪਾਤ ਕਰਨ ਤੋਂ ਵਰਜਦਾ ਹੈ। ਜੇ ਤੁਸੀਂ ਬੇਨਤੀ ਕੀਤੀ ਹੈ ਅਤੇ ਤੁਹਾਨੂੰ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਸੇਵਾਵਾਂ ਨਹੀਂ ਮਿਲੀਆਂ ਜਾਂ ਤੁਹਾਨੂੰ ਲੱਗਦਾ ਹੈ ਕਿ DSHS ਨੇ ਤੁਹਾਡੇ ਨਾਲ ਪੱਖਪਾਤ ਕੀਤਾ ਹੈ, ਤਾਂ ਕਿਰਪਾ ਕਰਕੇ 800-737-0617 'ਤੇ ਸੰਵਿਧਾਨਕ ਸੇਵਾਵਾਂ ਨਾਲ ਸੰਪਰਕ ਕਰੋ ਜਾਂ iraucomplaints@dshs.wa.gov ਨੂੰ ਆਪਣੀ ਸ਼ਿਕਾਇਤ ਈਮੇਲ ਕਰੋ

ਤੁਸੀਂ ਇਹਨਾਂ ਦਫ਼ਤਰਾਂ ਵਿੱਚ ਵੀ ਪੱਖਪਾਤ ਕਰਨ ਬਾਰੇ ਸ਼ਿਕਾਇਤ ਦਾਇਰ ਕਰ ਸਕਦੇ ਹੋ:

Washington State Office of the Attorney General (ਵਾੱਸ਼ਿੰਗਟਨ ਸਟੇਟ ਦਾ ਅਟਾੱਰਨੀ ਜਨਰਲ ਬਾਰੇ ਦਫ਼ਤਰ) (800-551-4636)

Washington State Human Rights Commission (ਵਾੱਸ਼ਿੰਗਟਨ ਸਟੇਟ ਦਾ ਮਨੁੱਖੀ ਹੱਕਾਂ ਬਾਰੇ ਕਮਿਸ਼ਨ) (800-233-3247)

U.S. Department of Health and Human Services (ਸਿਹਤ ਅਤੇ ਮਨੁੱਖੀ ਸੇਵਾਵਾਂ ਬਾਰੇ ਅਮਰੀਕੀ ਵਿਭਾਗ) (800-368-1019).